ਪਰਮ ਪਿਤਾ ਪਰਮਾਤਮਾ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਸਮਰਪਿਤ

ਪਰਮ ਪਿਤਾ ਪਰਮਾਤਮਾ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਸਮਰਪਿਤ

 ਇਸ Article ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਕੀਤੇ ਕੁਝ ਰੂਹਾਨੀ ਤਜ਼ਰਬਿਆਂ ਨੂੰ ਲਫ਼ਜਾਂ ਦੇ ਰੂਪ ਵਿੱਚ ਬਿਆਨ ਕਰ ਰਹੇ ਹਾਂ ।ਇਸ ਵਿੱਚ ਦੁਨਿਆਵੀ ਚੀਜ਼ਾਂ ਨੂੰ ਛੱਡ ਕੇ ਰੂਹਾਨੀ ਸਫ਼ਰ ਬਾਰੇ ਦੱਸਿਆ ਗਿਆ ਹੈ। ਮਨੁੱਖੀ ਜ਼ਿੰਦਗੀ ਦਾ ਅਸਲੀ ਮਕਸਦ ਪੂਰਾ ਕਰਨ ਲਈ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਕੀਤੀ ਭਗਤੀ ਦੇ ਆਨੰਦ ਨੂੰ ਬਿਆਨ ਕਰਨਾ ਤਾਂ ਬਹੁਤ ਕਠਿਨ ਕੰਮ ਹੈ , ਪਰ ਸਾਡੇ ਵੱਲੋਂ ਕੀਤੀ ਕੋਸ਼ਿਸ਼ ਦੀ ਬਦੌਲਤ ਇਹ ਕਿਤਾਬ ਸਮਰਪਣ ਹੈ ।ਇਸ ਕਿਤਾਬ ਵਿੱਚ ਸਾਧਨਾ ਦੀ ਸ਼ੁਰੂਆਤ ਤੋਂ ਆਤਮਿਕ ਸਫ਼ਰ ਵਿੱਚ ਆਉਣ ਵਾਲੇ ਪੜਾਵਾਂ ਅਤੇ ਸੱਚਖੰਡ ਪਹੁੰਚਣ ਲਈ ਕੁਝ ਕੁ ਤਜ਼ਰਬਿਆਂ ਨੂੰ ਬਿਆਨ ਕੀਤਾ ਗਿਆ ਹੈ ।ਕੋਈ ਵੀ ਇਨਸਾਨ ਗੁਰੂ ਦੁਆਰਾ ਦੱਸੇ ਰਸਤੇ ਤੇ ਚੱਲ ਕੇ ਗੁਰੂ ਸ਼ਬਦ ਦੀ ਅਰਾਧਨਾ ਕਰ ਕੇ ਇਕ ਸੱਚਾ ਸਾਧਕ ਬਣਨ ਤੋਂ ਬਾਅਦ ਸੱਚਖੰਡ , ਪਰਮ ਪਿਤਾ ਪਰਮਾਤਮਾ ਦੇ ਨੂਰੀ ਸਵਰੂਪ ਦੇ ਦਰਸ਼ਨ ਕਰਕੇ ਉਸ ਵਿੱਚ ਲੀਨ ਹੋ ਸਕਦਾ ਹੈ ।

ਇਨਸਾਨ ਦਾ ਅਸਲ ਮਕਸਦ-

                                 ਆਤਮਾ ਨੂੰ ਚੁਰਾਸੀ ਲੱਖ ਜੂਨੀਆਂ ਭੋਗਣ ਤੋਂ ਬਾਅਦ ਇਹ ਇਨਸਾਨੀ ਜੀਵਨ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਹੈ ।ਜਿਹੜੀਆਂ ਆਤਮਾਵਾਂ ਨੇ ਥੋੜੀ ਭਗਤੀ ਅਤੇ ਚੰਗੇ ਕਰਮ ਹਨ ਉਹਨਾਂ ਨੂੰ ਦੁਬਾਰਾ ( ਚਾਂਸ ) ਮਨੁੱਖੀ ਜੀਵਨ ਮਿਲਦਾ ਹੈ ।ਮੋਕਸ਼ ਪ੍ਰਾਪਤ ਕਰ ਚੁੱਕੀਆਂ ਆਤਮਾਵਾਂ ਪਰਮ ਪਿਤਾ ਪਰਮਾਤਮਾ ਦੇ ਹੁਕਮ ਨਾਲ ਸਮੇਂ – ਸਮੇਂ ਤੇ ਅਵਤਾਰ ਲੈ ਕੇ ਧਰਤੀ ਤੇ ਆਉਂਦੀਆਂ ਹਨ ਅਤੇ ਰੂਹਾਨੀਅਤ ਦਾ ਗਿਆਨ ਵੰਡਣ ਦਾ ਕੰਮ ਕਰਦੀਆਂ ਹਨ ।ਜਿਵੇਂ

                        ਇਨਸਾਨੀ ਜੀਵਨ ਦਾ ਅਸਲ ਮਕਸਦ ਪਰਮ ਪਿਤਾ ਪਰਮਾਤਮਾ ਦੀ ਭਗਤੀ ਕਰਕੇ ਸੱਚਖੰਡ ਪ੍ਰਾਪਤੀ , ਨੂਰੀ ਸਵਰੂਪ ਦੇ ਦਰਸ਼ਨ ਕਰਨਾ ਅਤੇ ਉਸ ਵਿੱਚ ਲੀਨ ਹੋਣਾ ਹੈ ।ਇਨਸਾਨੀ ਜੀਵਨ ਵਿੱਚ ਭਗਤੀ ਨਾ ਕਰਨ ਵਾਲੀਆਂ ਰੂਹਾਂ ਚੁਰਾਸੀ ਲੱਖ ਜੁਨੀਆਂ ਦੇ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦੀਆਂ ਹਨ ਜਿਸਨੂੰ ਭੋਗਦਿਆਂ ਭੋਗਦਿਆਂ ਕਈ ਹਜ਼ਾਰਾਂ ਸਾਲ ਲੱਗ ਜਾਂਦੇ ਹਨ ।ਚੰਗੇ ਕਰਮਾਂ ਅਤੇ ਪ੍ਰਭੂ ਭਗਤੀ ਦੁਆਰਾ ਹੀ ਮੋਕਸ਼ ਪ੍ਰਾਪਤ ਹੋ ਸਕਦਾ ਹੈ ਜਿਸ ਨਾਲ ਅਸੀਂ ਵਾਰ ਵਾਰ ਜਨਮ ਮਰਨ ਦੇ ਚੱਕਰਾਂ ਵਿਚੋਂ ਮੁਕਤ ਹੋ ਸਕਦੇ ਹਾਂ ।ਹਰ ਧਰਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਨੁੱਖੀ ਜੀਵਨ ਦਾ ਅਸਲੀ ਮਕਸਦ ਜੋਤ ਨੂੰ ਪਹਿਚਾਨਣਾ ਅਤੇ ਉਸ ਵਿੱਚ ਲੀਨ ਹੋਣਾ ਹੈ ।

ਗੁਰੂ ਦੀ ਜ਼ਰੂਰਤ- 

                       ਰੂਹਾਨੀਅਤ ਦੇ ਸਫਰ ਵਿੱਚ ਆਉਣ ਵਾਲੀ ਹਰ ਪ੍ਰਕਾਰ ਦੀ ਔਕੜ ਅਤੇ ਹਨ੍ਹੇਰੇ ਤੋਂ ਬਚਾਉਂਦੇ ਹੋਏ ਚਾਨਣ ਵਿੱਚ ਲਿਆਉਣ ਦਾ ਕੰਮ ਸ਼ੁਰੂ ਕਰਦਾ ਹੈ , ਜੋ ਆਪ ਪਰਮ ਪਿਤਾ ਪਰਮਾਤਮਾ ਤੱਕ ਪਹੁੰਚਿਆ ਅਤੇ ਜੋਤ ਵਿੱਚ ਲੀਨ ਹੋਣ ਦੇ ਸਾਰੇ ਰਸਤਿਆਂ ਤੋਂ ਵਾਕਿਫ ਹੁੰਦਾ ਹੈ ।ਸਾਧਕ ਨੂੰ ਪਰਮ ਪਿਤਾ ਪਰਮਾਤਮਾ ਤੱਕ ਪਹੁੰਚਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਲੋਭ , ਮੋਹ , ਮਾਇਆ ਤੇ ਹੰਕਾਰ ਗਿੱਧੀਆਂ ਸਿੱਧੀਆਂ ਤੋਂ ਬਚਾਉਂਦੇ ਹੋਏ ਗੁਰੁ ਸੱਚਖੰਡ ਦੇ ਦਰਵਾਜ਼ੇ ਤੱਕ ਪਹੁੰਚਾਉਂਦਾ ਹੈ ।ਗੁਰੂ ਦਾ ਅਸਲ ਸਵਰੂਪ ਸ਼ਬਦ ਹੁੰਦਾ ਹੈ , ਹੋ ਕਦੇ ਨਾਸ਼ ਨਹੀਂ ਹੁੰਦਾ ਹੈ ।

ਆਤਮਾ ਤੇ ਦਿਮਾਗ ਦਾ ਸੰਪਰਕ-

                                 ਇਨਸਾਨ ਦੇ ਸਰੀਰ ਅੰਦਰ ਦਿਮਾਗ ਹੀ ਇੱਕ ਅਜਿਹਾ ਯੰਤਰ ਹੈ ਜੋ ਦੂਸਰੀਆਂ ਗਿਆਨ ਇੰਦਰੀਆਂ ਦੁਆਰਾ ਦਿੱਤੇ ਹੋਏ ਸੰਕੇਤਾਂ ਨੂੰ ਮਹਿਸੂਸ ਕਰਕੇ ਸੇਵ ਕਰਦਾ ਹੈ ।ਲੋੜ ਪੈਣ ਤੇ ਕਿਸੇ ਵੀ ਸੰਕੇਤ ਨੂੰ ਦੁਬਾਰਾ ਰਿਪੀਟ ਕਰ ਸਕਦੇ ਹਾਂ ।ਦਿਮਾਗ ਅਤੇ ਆਤਮਾ ਦੇ ਸਹੀ ਸੰਪਰਕ ਹੋਣ ਨਾਲ ਹੀ ਅਸੀਂ ਆਤਮਾ ਦੀ ਹਰੇਕ ਆਤਮਿਕ ਪ੍ਰਕਿਰਿਆ ਨੂੰ ਮਹਿਸੂਸ ਕਰ ਸਕਦੇ ਹਾਂ ।ਆਤਮਾ ਤੇ ਦਿਮਾਗ ਦੇ ਸੰਪਰਕ ਨਾ ਹੋਣ ਦੀ ਸਥਿਤੀ ਵਿੱਚ ਆਤਮਾ ਤਾਂ ਪ੍ਰਕਿਰਿਆ ਕਰਦੀ ਹੈ , ਪਰ ਦਿਮਾਗ ਉਸ ਨੂੰ ਰਿਕਾਰਡ ਨਹੀਂ ਕਰਦਾ ।ਸਾਧਨਾ ਦੌਰਾਨ ਦਿਮਾਗ ਅਤੇ ਆਤਮਾ ਇਕਾਗਰ ਹੁੰਦੇ ਹਨ ਤਾਂ ਤੀਸਰਾ ਨੇਤਰ ਖੁਲਦਾ ਹੈ ।ਜਿਸ ਨਾਲ ਖੰਡਾਂ ਬਰਹਿਮੰਡਾਂ ਦਾ ਗਿਆਨ ਹੁੰਦਾ ਹੈ ।

ਪ੍ਰਕਾਸ਼ ਦੀ ਖੋਜ-

                 ਲਗਾਤਾਰ ਅਭਿਆਸ ਕਰਨ ਨਾਲ ਜਦੋਂ ਸਾਡਾ ਧਿਆਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਨੂੰ ਆਪਣਾ ਸਰੀਰ ਬਿਲਕੁਲ ਹੌਲਾ ਮਹਿਸੂਸ ਹੁੰਦਾ ਹੈ ।ਦਿਮਾਗ ਵਿੱਚ ਚਲ ਰਹੇ ਵਿਚਾਰ ਵੀ ਹੋਲੀ – ਹੋਲੀ ਖਤਮ ਹੋ ਜਾਂਦੇ ਹਨ ।ਦੋਨਾਂ ਅੱਖਾਂ ਦੇ ਵਿਚਕਾਰ ਅਤੇ ਨੱਕ ਦੀ ਸੇਧ ਉਪਰ ਤੀਸਰਾ ਨੇਤਰ ਹੈ ਇਸ ਦੁਆਰਾ ਇਕ ਪ੍ਰਕਾਸ਼ ਨਜ਼ਰ ਆਉਂਦਾ ਹੈ ।ਜਿਵੇਂ

ਇਸਨੂੰ ਰੱਬੀ ਤਾਕਤ ( ਪੋਜ਼ਟਿਵ ਅਨਰਜ਼ੀ ) ਵੀ ਆਖਿਆ ਜਾਂਦਾ ਹੈ ।ਪੂਰਨ ਗੁਰੂ ਵਾਲੇ ਇਨਸਾਨ ‘ ਤੇ ਇਹ ਪ੍ਰਕਾਸ਼ ਊਰਜਾ ਸਿੱਧੀ ਨਹੀਂ ਪੈਂਦੀ , ਪਹਿਲਾਂ ਗੁਰੂ ਤੇ ਪੈਂਦੀ ਹੈ ਅਤੇ ਫਿਰ ਇਸਨੂੰ ਗੁਰੂ ਆਪਣੇ ਸ਼ਿਸ਼ ਤੇ ਪਾਉਂਦਾ ਹੈ ।ਇਹ ਪ੍ਰਕਾਸ਼ ਅਭਿਆਸ ਕਰਨ ਵਾਲੇ ਸਾਧਕ ਦੇ ਸਰੀਰ ਵਿੱਚ ਸਮਾ ਜਾਂਦਾ ਹੈ ।ਇਸ ਪੋਜਟਿਵ ਐਨਰਜ਼ੀ ਨਾਲ ਸਾਧਕ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ ।

ਜਦੋਂ ਕੋਈ ਇਨਸਾਨ ਬਿਨਾਂ ਗੁਰੂ ਤੋਂ ਭਗਤੀ ਕਰਦਾ ਹੈ ਤਾਂ ਅਸਮਾਨ ਤੋਂ ਆਈ ਪ੍ਰਕਾਸ਼ ਕਿਰਨ ਸਿੱਧਾ ਉਸਦੇ ਉੱਪਰ ਪੈਂਦੀ ਹੈ ।ਇਸ ਊਰਜਾ ਨੂੰ ਗੁਰੂ ਤੋਂ ਬਿਨਾਂ ਸਿੱਧਾ ਸਹਿਣ ਕਰਨਾ ਬਹੁਤ ਔਖਾ ਹੈ ।ਇਸਦੇ ਨਤੀਜੇ ਵਜੋਂ ਸਾਧਕ ਦਾ ਮਾਨਸਿਕ ਸੰਤੁਲਨ ਵੀ ਵਿਗੜ ਸਕਦਾ ਹੈ ।ਇਸ ਗੱਲ ਦੀ ਹਰੇਕ ਧਰਮ ਗਵਾਹੀ ਭਰਦਾ ਹੈ ਕਿ ਪੂਰਨ ਗੁਰੂ ਤੋਂ ਬਿਨਾਂ ਪਰਮ ਪਿਤਾ ਪਰਮਾਤਮਾਂ ਨੂੰ ਪਾਉਣਾ ਬਹੁਤ ਔਖਾ ਹੈ ।

ਆਤਮਾ ਪ੍ਰਕਾਸ਼ ਨੂੰ ਖਿੱਚਦੀ ਹੈ-

ਅਧਿਆਤਮਕ ਰਾਹ ਤੇ ਚੱਲਣ ਵਾਲੀ ਆਤਮਾ ਨੂੰ ਪ੍ਰਕਾਸ਼ ( ਪੌਜ਼ਟਿਵ ਐਨਰਜ਼ੀ ) ਦੀ ਲੋੜ ਹੁੰਦੀ ਹੈ ।ਜਿਵੇਂ – ਜਿਵੇਂ ਆਤਮਾ ਪ੍ਰਕਾਸ਼ ਨੂੰ ਆਪਣੇ ਵੱਲ ਜ਼ਜ਼ਬ ਕਰਦੀ ਹੈ ਤਾਂ ਸਰੀਰ ਦਾ ਓਰਾ ਵੱਧਦਾ ਹੈ ਅਤੇ ਗੋਲਡਨ ਬਾਲ ਬਣਦਾ ਹੈ ।ਜਿਵੇਂ

ਪ੍ਰਕਾਸ਼ ਵਿੱਚ ਜਾਣਾ-

ਜਦੋਂ ਆਤਮਾ ਦਾ ਓਰਾ ਵੱਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਕਾਸ਼ ਵਿਚੋਂ ਆ ਰਹੀ ਪ੍ਰਕਾਸ਼ ਕਿਰਨ ਵਿੱਚ ਆਤਮਾ ਜਾਣ ਦੀ ਕੋਸ਼ਿਸ਼ ਕਰਦੀ ਹੈ ।ਜਿਵੇਂ

ਆਤਮਾ ਨੂੰ ਉਸ ਪ੍ਰਕਾਸ਼ ਰਸਤੇ ਵਿੱਚ ਇਕ ਸਾਧੂ ਦੇ ਦਰਸ਼ਨ ਹੁੰਦੇ ਹਨ ।ਇਸ ਮਹਾਂਪੁਰਸ਼ ਦੇ ਸਫ਼ੈਦ ਕੱਪੜੇ , ਸਫ਼ੈਦ ਦਾੜ੍ਹੀ ਅਤੇ ਨੂਰਾਨੀ ਚਿਹਰੇ ਨੂੰ ਵੇਖ ਕੇ ਆਤਮਾ ਆਕਰਸ਼ਿਤ ਹੁੰਦੀ ਹੈ ।ਇਸ ਤਰ੍ਹਾਂ ਲੱਗਦਾ ਹੈ ਕਿ ਸਾਰਾ ਪ੍ਰਕਾਸ਼ ਸਾਧੂ ਕੋਲੋਂ ਆ ਰਿਹਾ ਹੋਵੇ ਪਰ ਅਸਲ ਵਿੱਚ ਸਾਧੂ ਤਾਂ ਆਪ ਡਿਊਟੀ ਕਰ ਰਿਹਾ ਹੈ ।ਇਹ ਪ੍ਰਕਾਸ਼ ਤਾਂ ਜੋਤ ਵਿਚੋਂ ਆਉਂਦਾ ਹੈ ।ਇਸ ਮਹਾਂਪੁਰਸ਼ ਦਾ ਕੰਮ ਸੱਚਖੰਡ ਵੱਲ ਜਾਣ ਵਾਲੀ ਹਰ ਆਤਮਾ ਦਾ ਸਵਾਗਤ ਕਰਨਾ ਅਤੇ ਉਸਨੂੰ ਰਸਤਾ ਦਿਖਾ ਕੇ ਅੱਗੇ ਤੋਰਨਾ ਤੇ ਮਦਦ ਕਰਨਾ ਹੈ ।ਸਾਧੂ ਆਤਮਾ ਨੂੰ ਇਸ਼ਾਰੇ ਨਾਲ ਦੱਸਦਾ ਹੈ ਕਿ ਆਪ ਦਾ ਸਥਾਨ ਮਾਤਲੋਕ ਤੇ ਨਹੀਂ ਸਗੋਂ ਉਪਰ ਸੱਚਖੰਡ ਵਿੱਚ ਹੈ ।ਜਿਵੇਂ

ਆਤਮਾ ਦਾ ਬਰਹਿਮੰਡ ਵਿੱਚ ਉਡਣਾ- 

                                 ਸਾਧਕ ਦੇ ਸਰੀਰ ਦੀ ਊਰਜਾ ਪੂਰੀ ਹੋਣ ਤੋਂ ਬਾਅਦ ਆਤਮਾ ਸਰੀਰ ਵਿਚੋਂ ਨਿਕਲ ਕੇ ਬਰਹਿਮੰਡ ਵਿੱਚ ਉਡਾਰੀਆਂ ਮਾਰਨ ਲੱਗਦੀ ਹੈ ।ਬਰਹਿਮੰਡ ਵਿੱਚ ਉਡਾਰੀਆਂ ਲਗਾਉਦੀ ਆਤਮਾ ਕੁਦਰਤ ਦੀਆਂ ਵਾਦੀਆਂ ਜੰਗਲਾਂ , ਪਹਾੜਾਂ ਤੋਂ ਛੁਗਦਿਆਂ ਪਾਣੀਆਂ ਦਾ ਅਨੁਭਵ ਕਰਦੀ ਅਤੇ ਕਰਤੇ ਦੀ ਕੁਦਰਤ ਵਿੱਚ ਲੀਨ ਹੋਣ ਦੀ ਕੋਸਿਸ ਕਰਦੀ ਹੈ ।ਜਿਵੇਂ

ਇਹਨਾਂ ਵਿਚੋਂ ਐਨਰਜ਼ੀ ਖਿੱਚਦੀ ਹੋਈ ਅੱਗੇ ਤੋਂ ਅੱਗੇ ਆਪਣੀ ਮੰਜ਼ਿਲ ਵੱਲ ਵਧਦੀ ਚਲੀ ਜਾਂਦੀ ਹੈ ।ਇਸ ਐਨਰਜੀ ਨਾਲ ਆਤਮਾ ਹੋਰ ਬਲਵਾਨ ਹੋ ਕੇ ਆਪਣਾ ਸਫ਼ਰ ਤੈਅ ਕਰਦੀ ਹੈ ।

ਆਤਮਾ ਨੂੰ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਤੇ ਭਗਤੀ ਦੀ ਕਮਾਈ ਦੇ ਆਧਾਰ ਰੂਹਾਨੀ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ ।ਰੂਹਾਨੀ ਰਸਤੇ ਵਿੱਚ ਗੁਰੂਆਂ , ਪੀਰਾਂ , ਮਹਾਂਪੁਰਸ਼ਾਂ , ਦੇਵੀ – ਦੇਵਤਿਆਂ ਦੇ ਦਰਸ਼ਨ ਹੁੰਦੇ ਹਨ ਅਤੇ ਹਰ ਧਰਮ ਦੇ ਪੂਜਨੀਯ ਸਥਾਨਾਂ ਦੇ ਦਰਸ਼ਨ ਹੁੰਦੇ ਹਨ ।ਇਸ ਸਫ਼ਰ ਵਿੱਚ ਬਹੁਤ ਆਕਰਸ਼ਿਤ ਕਿਸਮ ਦੀਆਂ ਆਵਾਜਾਂ , ਸ਼ਬਦਾਂ ਦੀ ਗੂੰਜ ਆਦਿ ਮਿਠੀਆਂ ਸੁਰਾਂ ਬਰਹਿਮੰਡ ਵਿਚੋਂ ਸੁਣਾਈ ਦਿੰਦੀਆਂ ਹਨ ।ਆਤਮਾ ਦੁਆਰਾ ਇਹ ਸਭ ਕੁਝ ਵੀ ਬਰਹਿਮੰਡ ਵਿੱਚ ਵੇਖਿਆ ਜਾਂਦਾ ਹੈ ।ਜਿਵੇਂ

ਗੁਰੂ ਦਾ ਸਾਥ-

                ਪੂਰਨ ਗੁਰੂ ਆਤਮਾ ਦਾ ਉਹ ਸੱਚਾ ਸਾਥੀ ਹੈ ਜੋ ਰਸਤੇ ਵਿੱਚ ਆਉਣ ਵਾਲੀ ਹਰ ਮੁਸੀਬਤ ਨੂੰ ਖਤਮ ਕਰਦਾ ਹੈ ।ਆਤਮਾ ਦਾ ਹਰ ਥਾ ਮਾਰਗ ਦਰਸਨ ਕਰਦਾ ਹੈ ।ਬਰਹਿਮੰਡ ਵਿੱਚ ਰੂਹਾਨੀ ਸਫ਼ਰ ਕਰ ਰਹੀ ਆਤਮਾ ਦੇ ਰਸਤੇ ਵਿੱਚ ਬਹੁਤ ਵੱਡੀਆਂ ਵੱਡੀਆਂ ਆਤਮਾ ਪ੍ਰਬਤਂ ਦੀਆਂ ਚੋਟੀਆਂ ਵਾਂਗ ਦਿਖਾਈ ਦਿੰਦੀਆਂ ਹਨ ਜਿਨਾਂ ਨੂੰ ਗੁਰੂ ਢਹਾਉਂਦਾ ਹੋਇਆ ਨਜਰ ਆਉਂਦਾ ਹੈ ।

ਅਰਸ਼ੋਂ ਧਰਤੀ ਦੀ ਝਲਕ-

                             ਆਮ ਇਨਸਾਨ ਹਮੇਸ਼ਾ ਹੋਠੋ ਉਪਰ ਨੂੰ ਵੇਖਦੇ ਹਨ ਅਤੇ ਅਭਿਆਸੀ ਆਤਮਾਵਾਂ ਉਪਰੋ ਹੋਠਾਂ ਨੂੰ ਵੇਖਦੀਆਂ ਹਨ ।ਬਰਹਿਮੰਡ ਦੀ ਸੈਰ ਕਰਦੇ ਸਮੇਂ ਆਤਮਾ ਹੇਠਲਾ ਆਕਰਸ਼ਿਤ ਕੁਦਰਤ ਦੇ ਸੁੰਦਰ ਦਿਸ਼ਾਂ ਦਾ ਆਨੰਦ ਮਾਣਦੀ ਹੋਈ ਆਪਣਾ ਸੱਚਖੰਡ ਦਾ ਰਸਤਾ ਤੈਅ ਕਰਦੀ ਹੈ ।ਸਰੀਰਕ ਰੂਪ ਵਿੱਚ ਇਨਸਾਨ ਨੂੰ ਅਜਿਹਾ ਕੁਝ ਕਦੇ ਨਹੀਂ ।ਵੇਖਿਆ ਹੁੰਦਾ ਕਿਉਂਕਿ ਬਰਹਿਮੰਡ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਧਰਤੀ ਆਪ ਬਰਹਿਮੰਡ ਦਾ ਇੱਕ ਛੋਟਾ ਜਿਹਾ ਹਿੱਸਾ ਹੈ ।ਜਿਵੇਂ

ਸ਼ਿਵਲਿੰਗ ਦੇ ਦਰਸ਼ਨ-

                         ਆਤਮਾ ਦੀ ਅਸਲੀ ਖੁਰਾਕ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਲਗਾਤਰ ਭਰਤੀ ਹੈ ।ਲਗਾਤਾਰ ਅਭਿਆਸ ਕਰਦੇ ਰਹਿਣ ਨਾਲ ਆਤਮਾ ਪਾਵਰਫੁਲ ਬਣਦੀ ਹੈ ਅਤੇ ਸਰੀਰ ਤੋਂ ਅਲਗ ਹੋਣ ਦੀ ਪਾਵਰ ਰੁਖਦੀ ਹੈ ।ਜਦੋਂ ਆਤਮਾ ਸਰੀਰ ਤੋਂ ਅਲੱਗ ਹੋ ਕੇ ਬਰਹਿਮੰਡ ਵਿੱਚ ਪਹੁੰਚਦੀ ਹੈ ਤਾਂ ਆਤਮਾ ਨੂੰ ਸਿਵਲਿੰਗ ਦੇ ਦਰਸ਼ਨ ਹੁੰਦੇ ਹਨ ।ਗੁਰੂ ਆਤਮਾ ਦੇ ਨਾਲ ਹੁੰਦਾ ਹੈ ।ਸ਼ਿਵਲਿਗ ਦਰਸ਼ਨ ਦੌਰਾਨ ਸ਼ਿਵਲਿੰਗ ਵਿਚੋਂ ਇਕ ਮਾਲਾ ਨਿਕਲਦੀ ਹੈ ਅਤੇ ਆਤਮਾ ਦੇ ਗਲ ਵਿਚ ਪੈ ਜਾਂਦੀ ਹੈ ।ਇਹ ਇੱਕ ਰੂਹਾਨੀ ਸਵਰ ਦੀ ਕੜੀ ਹੈ ।

ਪੰਜ ਤੱਤਾਂ ਦਾ ਆਪਣੇ ਆਪ ਵਿੱਚ ਸਮਾਉਣਾ-

                                 ਹਰੇਕ ਧਰਮ ਵਿੱਚ ਬੜੇ ਹੀ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਕਿ ਇਨਸਾਨ ਦਾ ਇਹ ਸਰੀਰ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ।ਇਹ ਗੱਲ ਪੂਰਨ ਰੂਪ ਵਿੱਚ ਸੱਚ ਹੈ ਕਿ ਇਨਸਾਨ ਦਾ ਸਰੀਰ ਪੰਜ ਤੱਤਾਂ ਦਾ ਸੁਮੇਲ ਹੈ ।ਅਗਨੀ , ਪਾਣੀ , ਮਿੱਟੀ , ਹਵਾ ਅਤ ਆਕਾਸ਼ ਤੱਤ ਦੁਆਰਾ ਪੂਰਨ ਸਰੀਰ ਦਾ ਨਿਰਮਾਣ ਕੀਤਾ ਗਿਆ ਹੈ ।ਇਸ ਸਟੇਜ ਤੇ ਜਾ ਕੇ ਆਤਮਾ ਆਪਣੇ ਨਾਲੋਂ ਚਾਰ ਤੱਤਾਂ ਨੂੰ ਅਲੱਗ ਕਰ ਦਿੰਦੀ ਹੈ ।ਸਾਰੇ ਤੱਤ ਆਪਣੀ ਆਪਣੀ ਜਗ੍ਹਾ ਵਿੱਚ ਸਮਾਉਂਦੇ ਹੋਏ ਨਜ਼ਰ ਆਉਂਦੇ ਹਨ ।ਪਾਣੀ ਰੂਪੀ ਤੱਤ ਇਹ ਨਾਗ ਦੇ ਰੂਪ ਵਿੱਚ ਨਦੀ ਵੱਲ ਨੂੰ ਜਾਂਦਾ ਹੋਇਆ ਨਜਰ ਆਉਂਦਾ ਹੈ ਅਤੇ ਹੋਲੀ ਹੋਲੀ ਪਾਣੀ ਵਿੱਚ ਸਮਾਉਣ ਦਾ ਅਹਿਸਾਸ ਕਰਵਾਉਂਦਾ ਹੈ ।ਜਿਵੇ

ਅਗਨੀ ਤੱਤ ਇੱਕ ਨਾਗ ਰੂਪ ਦੇ ਵਿੱਚ ਬਲਦੀ ਹੋਈ ਅੱਗ ਵਿੱਚ ਪ੍ਰਵੇਸ਼ ਕਰਦਾ ਹੋਇਆ ਨਜਰ ਆਉਦਾ ਹੈ ।ਜਿਵੇਂ

ਹਵਾ ਦਾ ਪ੍ਰਤੀਕ ਤੱਤ ਨਾਗ ਰੂਪ ਦੇ ਵਿੱਚ ਵੇਖਦਿਆਂ ਹੀ ਵੇਖਦਿਆਂ ਹਵਾ ਵਿਚ ਸਮਾ ਜਾਂਦਾ ਹੈ ।ਜਿਵੇਂ

ਮਿਟੀ ਤੱਤ ਇੱਕ ਨਾਗ ਦੇ ਰੂਪ ਵਿੱਚ ਧਰਤੀ ਵਿੱਚ ਸਮਾਉਂਦਾ ਹੋਇਆ ਨਜ਼ਰ ਆਉਂਦਾ ਹੈ ।ਜਿਵੇਂ

ਇਨ੍ਹਾਂ ਚਾਰ ਤੱਤਾਂ ਦੇ ਸਾਥ ਛੱਡਣ ਤੋਂ ਬਾਅਦ ਆਕਾਸ਼ ਤੱਤ ਆਕਾਸ਼ ਵਿੱਚ ਸਮਾਉਂਦਾ ਦਿਖਾਈ ਦਿੰਦਾ ਹੈ ।ਜਿਵੇਂ

ਤ੍ਰਿਕੁਟੀ ਅੰਦਰ ਜੋਤ-

                   ਰੂਹਾਨੀਅਤ ਦੇ ਰਸਤੇ ਵਿੱਚ ਇਸ ਸਟੇਜ਼ ਤੇ ਇੱਕ ਪੇੜ ਦਾ ਅਨੁਭਵ ਹੁੰਦਾ ਹੈ ਜਿਸ ਦੀਆਂ ਤਿੰਨ ਜੜਾਂ ਨਜ਼ਰ ਆਉਂਦੀਆਂ ਹਨ । ਇਸ ਤ੍ਰਿਕੁਟੀ ਦੇ ਕੇਂਦਰ ਵਿੱਚ ਇੱਕ ਜਗਦੀ ਹੋਈ ਜੋਤ ਦੇ ਦਰਸ਼ਨ ਹੁੰਦੇ ਹਨ । ਇਹ ਅਦਭੁੱਤ ਜੋਤ ਤੀਸਰੇ ਨੇਤਰ ਦਾ ਪ੍ਰਤੀਕ ਹੈ ।

ਇਸ ਪੇੜ ਤੋਂ ਭਾਵ ਮਨੁੱਖੀ ਸਰੀਰ ਅਤੇ ਜੋਤ ਤੋਂ ਭਾਵ ਆਤਮਾ ਹੈ । ਫਿਰ ਕੁਝ ਇਸ ਤਰ੍ਹਾਂ ਦਾ ਅਨੁਭਵ ਹੁੰਦਾ ਹੈ ਕਿ ਇਹੀ ਪੇੜ ਦਾ ਕੱਟਿਆ ਹੋਇਆ ਅੱਧਾ ਹਿੱਸਾ ਉੱਪਰ ਆਕਾਸ਼ ਨੂੰ ਉੱਡ ਰਿਹਾ ਹੋਵੇ । ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਹੁਣ ਆਤਮਾ ਸਰੀਰ ਵਿਚੋਂ ਬਾਹਰ ਨਿਕਲਣ ਦੇ ਸਮਰੱਥ ਹੋ ਗਈ ਹੈ । ਆਤਮਾ ਰੂਹਾਨੀ ਮੰਡਲਾਂ ਵਿਚੋਂ ਹੋ ਕੇ ਸੱਚਖੰਡ ਦੇ ਰਸਤੇ ਚਲੀ ਜਾਂਦੀ ਹੈ । ਸਰੀਰ ਰੂਪੀ ਪੇੜ ਦਾ ਹੇਠਲਾ ਹਿੱਸਾ ਸੁੰਨ ਸਮਾਧੀ ਵਿੱਚ ਪਹੁੰਚ ਜਾਂਦਾ ਹੈ ।

ਊਰਜਾ ਦਾ ਚੱਕਰ-

                    ਪਰਮ ਪਿਤਾ ਪਰਮਾਤਮਾ ਦੀ ਭਗਤੀ ਵਿੱਚ ਬੈਠੇ ਸਾਧਕ ਨੂੰ ਲਗਾਤਾਰ ਅਭਿਆਸ ਨਾਲ ਕਈ ਤਰ੍ਹਾਂ ਦੇ ਵੱਖ ਵੱਖ ਰੂਹਾਨੀ ਅਨੁਭਵ ਹੁੰਦੇ ਹਨ । ਸਾਧਕ ਦੇ ਕਰੋਨ ਚੱਕਰ ਦੁਆਰਾ ਸਰੀਰ ਵਿੱਚ ਰੱਬੀ ਤਾਕਤ ( ਪੋਜ਼ਟਿਵ ਐਨਰਜ਼ੀ ) ਪ੍ਰਵੇਸ਼ ਹੁੰਦੀ ਹੈ ਜਿਸ ਨਾਲ ਸਰੀਰ ਦੇ ਆਲੇ ਦੁਆਲੇ ਊਰਜਾ ਦਾ ਇੱਕ ਚੱਕਰ ਬਣ ਜਾਂਦਾ ਹੈ । ਇਸ ਊਰਜਾ ਤੋਂ ਸਰੀਰ ਦੀ ਹਰੇਕ ਸੰਤੁਸ਼ਟੀ ਪੂਰਨ ਹੁੰਦੀ ਹੈ ਜਿਸ ਕਰਕੇ ਸਰੀਰਕ ਕਿਰਿਆਵਾਂ ਦੀ ਗਤੀ ਧੀਮੀ ਹੋ ਜਾਂਦੀ ਹੈ । ਅਨੁਭਵ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਆਤਮਾ ਇੱਕ ਚੱਕਰ ਦੇ ਉਪਰ ਬੈਠੀ ਹੈ । ਇਹ ਚੱਕਰ ਅਸਲ ਵਿੱਚ ਪ੍ਰਕਾਸ਼ ਰੂਪੀ ਊਰਜਾ ਦਾ ਪ੍ਰਤੀਕ ਹੁੰਦਾ ਹੈ । ਊਰਜਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਮਨੁੱਖ ਦੀ ਆਤਮਾ ਨੂੰ ਸਾਰਾ ਸੰਸਾਰ ਛੋਟਾ ਦਿਖਾਈ ਦੇਣ ਲੱਗਦਾ ਹੈ । ਜਿਸ ਦੁਆਰਾ ਆਤਮਾ ਦੀ ਇੱਛਾ ਸਦਕਾ ਕਿਸੇ ਵੀ ਮਹਾਂਪੁਰਸ਼ ਦੇ ਦਰਸ਼ਨ ਕੀਤੇ ਜਾ ਸਕਦੇ ਹਨ ।

ਮਨ ਰੂਪੀ ਘੋੜੇ ਦੀ ਸਵਾਰੀ-

                             ਭਗਤੀ ਕਰਦਿਆਂ ਕਰਦਿਆਂ ਅਗਲੀ ਸਟੇਜ਼ ਵਿੱਚ ਇੱਕ ਘੋੜਾ ਨਜ਼ਰ ਆਉਂਦਾ ਹੈ ਜੋ ਬਿਨਾਂ ਸਵਾਰ ਤੋਂ ਹਵਾ ਵਿੱਚ ਦੌੜਦਾ ਹੋਇਆ ਦਿਖਾਈ ਦਿੰਦਾ ਹੈ ਜਿਵੇਂ

ਉਹ ਘੋੜਾ ਇੱਕ ਮਨ ਹੈ ਅਤੇ ਆਤਮਾ ਨੂੰ ਖਾਲੀ ਦਿਖਾਈ ਦਿੰਦਾ ਹੈ ਕੁਝ ਹੀ ਸਮੇਂ ਬਾਅਦ ਉਸੇ ਘੋੜੇ ਦੇ ਉੱਪਰ ਕਾਠੀ ਤੇ ਬੈਠਾ ਸਵਾਰ ਲਗਾਮਾਂ ਖਿੱਚਦਾ ਹੋਇਆ ਨਜ਼ਰ ਆਉਂਦਾ ਹੈ ਜਿਵੇਂ

ਅਸਲ ਦੇ ਵਿੱਚ ਇਹ ਘੋੜਾ ਇੱਕ ਮਨ ਦਾ ਪ੍ਰਤੀਕ ਹੈ ਅਤੇ ਇਸ ਦੇ ਉੱਪਰ ਬੈਠਾ ਸਵਾਰ ਆਤਮਾ ਨੂੰ ਦਰਸਾਉਂਦਾ ਹੈ । ਜਿਹੜੀ ਆਤਮਾ ਭਗਤੀ ਵਾਲੀ ਹੁੰਦੀ ਹੈ ਉਹ ਮਨ ਰੂਪੀ ਘੋੜੇ ਨੂੰ ਆਪਣੇ ਵੱਸ ਵਿੱਚ ਕਰ ਲੈਂਦੀ ਹੈ । ਮਨ ਨੂੰ ਕਾਬੂ ਵਿੱਚ ਲਿਆਉਣ ਦੀ ਸਮਰੱਥਾ ਆਤਮਾ ਦੀ ਇੱਕ ਬਹੁਤ ਵੱਡੀ ਉਪਲੱਬਧੀ ਹੈ । ਇਸੇ ਤਰ੍ਹਾਂ ਹੀ ਸਿੱਖ ਧਰਮ ਦੀ ਗੁਰਬਾਣੀ ਅੰਦਰ ਵੀ ਦਰਜ ਹੈ , “ ਮਨੁ ਜੀਤੈ ਜਗੁ ਜੀਤੁ ॥

ਕੁੰਡ ਇਸ਼ਨਾਨ-

                       ਆਤਮਾ ਦੀ ਪਵਿੱਤਰਤਾ ਵਾਸਤੇ ਹਰੇਕ ਆਤਮਾ ਨੂੰ ਕੁੰਡ ਇਸ਼ਨਾਨ ਕਰਨਾ ਜਰੂਰੀ ਹੈ । ਸੱਚਖੰਡ ਨੂੰ ਜਾ ਰਹੀ ਹਰ ਆਤਮਾ ਦੇ ਆਤਮਿਕ ਸਫ਼ਰ ਵਿੱਚ ਇੱਕ ਮਹਾਂਪੁਰਸ਼ ਨਾਲ ਮਿਲਾਪ ਹੁੰਦਾ ਹੈ । ਉਹ ਆਤਮਾ ਨੂੰ ਕੇਲੇ ਦੇ ਪੱਤਿਆਂ ਦੀ ਬਣੀ ਹੋਈ ਇੱਕ ਪੱਤਲ ਤੇ ਬੜੇ ਹੀ ਪ੍ਰੇਮ ਸਤਿਕਾਰ ਨਾਲ ਬਿਠਾਉਂਦੇ ਹਨ ਅਤੇ ਸਰੋਵਰ ਰੂਪੀ ਖੂਹ ਵਿੱਚੋਂ ਅੰਮ੍ਰਿਤ ਰੂਪੀ ਜਲ ਨਾਲ ਇਸ਼ਨਾਨ ਕਰਵਾਉਂਦੇ ਹਨ । ਇਸ ਮਹਾਂਪੁਰਸ਼ ਦਾ ਕਰਮ ਹਰੇਕ ਆਤਮਾ ਨੂੰ ਇਸ਼ਨਾਨ ਦੁਆਰਾ ਪਵਿੱਤਰ ਕਰਕੇ ਅੱਗੇ ਸੱਚਖੰਡ ਦੇ ਰਸਤੇ ਵੱਲ ਤੋਰਨਾ ਹੈ । ਇਸ ਕੁੰਡ ਇਸ਼ਨਾਨ ਦਾ ਜ਼ਿਕਰ ਪੁਰਾਤਨ ਧਾਰਮਿਕ ਗ੍ਰੰਥਾਂ ਵਿੱਚ ਵੀ ਮਿਲਦਾ ਹੈ । ਜਿਵੇਂ

ਗੁਰੂ ਸ਼ਿਸ਼ ਦੇ ਸੰਬੰਧ-

                          ਆਤਮਾ ਨੂੰ ਰੂਹਾਨੀ ਸਫ਼ਰ ਵਿੱਚ ਬਹੁਤ ਸਾਰੇ ਅਣਗਿਣਿਤ ਖੂਹਾਂ ਦਾ ਅਨੁਭਵ ਹੁੰਦਾ ਹੈ । ਇਸ ਅਨੁਭਵ ਵਿੱਚ ਆਤਮਾ ਵੇਖਦੀ ਹੈ ਕਿ ਸਾਰੇ ਖੂਹਾਂ ਵਿਚੋਂ ਪਾਣੀ ਨਿਕਲ ਰਿਹਾ ਹੁੰਦਾ ਹੈ ਅਤੇ ਇਹ ਆਪਣੇ ਆਪ ਹੀ ਚੱਲ ਰਹੇ ਹੁੰਦੇ ਹਨ । ਇੱਕ ਖੂਹ ਦਾ ਪਾਣੀ ਦੂਸਰੇ ਖੂਹ ਵਿੱਚ , ਦੂਸਰੇ ਖੂਹ ਦਾ ਪਾਣੀ ਤੀਸਰੇ ਵਿੱਚ ਅਤੇ ਤੀਸਰੇ ਖੂਹ ਦਾ ਪਾਣੀ ਅੱਗੇ ਤੋਂ ਅੱਗੇ ਲੜੀਵਾਰ ਚੱਲਦਾ ਜਾ ਰਿਹਾ ਹੁੰਦਾ ਹੈ । ਅਸਲ ਵਿੱਚ ਇਨ੍ਹਾਂ ਖੂਹਾਂ ਦੇ ਪਾਣੀ ਦਾ ਸਬੰਧ ਉਸ ਗੁਰੁ ਸ਼ਿਸ਼ ਦੇ ਰਿਸ਼ਤੇ ( ਗੁਰ ਵਿੱਦਿਆ ਜਾਂ ਬ੍ਰਹਮ ਗਿਆਨ ) ਤੋਂ ਹੈ ਜੋ ਆਦਿ ਤੋਂ ਅੱਜ ਤੱਕ ਚੱਲ ਰਿਹਾ ਹੈ ਅਤੇ ਹਮੇਸ਼ਾ ਚੱਲਦਾ ਹੀ ਰਹੇਗਾ । ਆਦਿ ਸ਼ਕਤੀ ਪਰਮ ਪਿਤਾ ਪਰਮਾਤਮਾ ਦੁਆਰਾ ਬਣਾਈ ਗਈ ਇਸ ਸ੍ਰਿਸ਼ਟੀ ਵਿੱਚ ਆਦਿ ਤੋਂ ਗੁਰੂ ਵਿੱਦਿਆ ਇਸੇ ਹੀ ਵਿਧੀ ਦੁਆਰਾ ਚਲੀ ਆ ਰਹੀ ਹੈ ।

ਚੱਕਰਾਂ ਦੀ ਖੋਜ-

ਇਨਸਾਨ ਦੇ ਸਰੀਰ ਅੰਦਰ ਸੱਤ ਚੱਕਰ ਮੌਜੂਦ ਹਨ । ਇਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ-

ਪਹਿਲਾ ਰੋਟ ਚੱਕਰ ਹੁੰਦਾ ਹੈ ।

 

ਦੂਸਰਾ ਹਾਰਾ ਚੱਕਰ ਹੁੰਦਾ ਹੈ ।

ਤੀਸਰਾ ਸੋਲਰ ਪਲੈਕਸ ਚੱਕਰ ਹੁੰਦਾ ਹੈ ।

ਚੌਥੇ ਹਾਰਟ ਚੱਕਰ ਹੁੰਦਾ ਹੈ ।

ਪੰਜਵਾਂ ਥਰੋਟ ਚੱਕਰ ਹੁੰਦਾ ਹੈ ।

ਛੇਵਾਂ ਥਰਡ ਆਈ ਚੱਕਰ ਹੁੰਦਾ ਹੈ ।

ਸੱਤਵਾਂ ਕਰੋਨ ਚੱਕਰ ਹੁੰਦਾ ਹੈ ।

ਜਦੋਂ ਕੋਈ ਚੱਕਰ ਅਨ ਬੈਲੰਸ ਹੋ ਜਾਂਦਾ ਹੈ ਤਾਂ ਸਰੀਰ ਦੇ ਉਸ ਭਾਗ ਵਿੱਚ ਤਕਲੀਫ ਹੁੰਦੀ ਹੈ ।  ਇਹ ਸੱਤ ਚੱਕਰ ਜਦੋਂ ਆਪਣੀ ਸੇਧ ਵਿੱਚ ਹੋ ਜਾਂਦੇ ਹਨ ਤਾਂ ਇਹਨਾਂ ਦਾ ਰੰਗ ਅਸਮਾਨ ਵਿਚਲੇ ਇੰਦਰ ਧਨੁਸ਼ ਦੇ ਰੰਗਾਂ ਵਰਗਾ ਹੋ ਜਾਂਦਾ ਹੈ । ਅਜਿਹਾ ਵੀ ਮਹਿਸੂਸ ਹੁੰਦਾ ਹੈ ਜਿਸ ਤਰ੍ਹਾਂ ਇੱਕ ਲੜੀ ਵਿੱਚ ਮਣਕੇ ਪਰੋਏ ਜਾਂਦੇ ਹਨ ਠੀਕ ਉਸੇ ਤਰ੍ਹਾਂ ਇਹ ਸਾਰੇ ਚੱਕਰ ਇੱਕ ਸੇਧ ਵਿੱਚ ਹੋ ਜਾਂਦੇ ਹਨ । ਇਸ ਸਮੇਂ ਮਨੁੱਖ ਆਪਣੇ ਅੰਦਰ ਪਹਿਲੀ ਵਾਰ ਝਾਤੀ ਮਾਰ ਕੇ ਇਹ ਆਕਰਸ਼ਿਤ ਦ੍ਰਿਸ਼ ਵੇਖਦਾ ਹੈ । ਜਿਹੜੇ ਇਸ ਸਥਿਤੀ ਨੂੰ ਪਾਰ ਕਰ ਜਾਂਦੇ ਹਨ ਉਹਨਾਂ ਦੀ ਕੁੰਡਲੀ ਜਾਗ੍ਰਿਤ ਹੋ ਜਾਂਦੀ ਹੈ ਤਾਂ ਸਾਧਕ ਨੂੰ ਇਹ ਕੁੰਡਲੀ ਅਸਮਾਨ ਵਿੱਚ ਕੜਕਦੀ ਬਿਜਲੀ ਦੀ ਤਰ੍ਹਾਂ ਦਿਖਾਈ ਦਿੰਦੀ। ਜਿਵੇਂ

ਨਾਗ ਦੇ ਸਿਰ ਉਪਰ ਨੱਚਣਾ-

                                 ਆਤਮਾ ਸੱਤ ਫਲਾਂ ਵਾਲੇ ਨਾਗ ਦੇ ਸਿਰ ਦੇ ਉਪਰ ਨੱਚਦੀ ਹੈ । ਇਹ ਨਾਗ ਦੇ ਸੱਤ ਫਨੁ ਮਨੁੱਖੀ ਸਰੀਰ ਅੰਦਰਲੇ ਸੱਤ ਚੱਕਰਾਂ ਦੇ ਪ੍ਰਤੀਕ ਹਨ । ਇਸ ਸਥਿਤੀ ਤੋਂ ਭਾਵ ਇਹ ਹੈ ਕਿ ਆਤਮਾ ਨੇ ਸੱਤ ਚੱਕਰਾਂ ‘ ਤੇ ਪੂਰਨ ਰੂਪ ਵਿੱਚ ਆਪਣਾ ਕੰਟਰੋਲ ਕਰ ਲਿਆ ਹੈ । ਜਿਵੇਂ

ਮੁਕਤੀ-

          ਇਸ ਸਟੇਜ਼ ਤੇ ਆ ਕੇ ਆਤਮਾ ਨੂੰ ਇਸ ਤਰ੍ਹਾਂ ਦਾ ਅਨੁਭਵ ਹੁੰਦਾ ਹੈ ਜਿਵੇਂ ਆਤਮਾ ਇੱਕ ਬਹੁਤ ਹੀ ਉੱਚੇ ਸਿਖ਼ਰ ਜਾਂ ਕਿਸੇ ਅਜਿਹੀ ਉੱਚੀ ਚੋਟੀ ਤੇ ਪਹੁੰਚ ਗਈ ਹੋਵੇ ਜੋ ਪੂਰੇ ਬ੍ਰਿਮੰਡ ਵਿਚੋਂ ਸਭ ਤੋਂ ਉੱਚੀ ਹੋਵੇ । ਇੱਥੇ ਆਤਮਾ ਨੂੰ ਆਕਾਸ਼ ਵਿਚੋਂ ਸੰਖ , ਨਗਾਰੇ , ਟੱਲ ਅਤੇ ਕਈ ਤਰ੍ਹਾਂ ਦੀਆਂ ਆਕਰਸ਼ਿਤ ਸੁਰੀਲੀਆਂ ਆਵਾਜਾਂ ਵੀ ਸੁਣਾਈ ਦਿੰਦੀਆਂ ਹਨ ।ਜਿਵੇਂ

ਇਸ ਉਪਲੱਬਧੀ ਤੇ ਪਹੁੰਚ ਕੇ ਆਤਮਾ ਆਪਣੇ ਪੁੰਨ ਪਾਪ ਦੇ ਕਰਮਾਂ ਤੋਂ ਅੱਗੇ ਨਿਕਲ ਜਾਂਦੀ ਹੈ । ਇਸ ਸਥਿਤੀ ਨੂੰ ਅਸੀਂ ਮੋਕਸ਼ ਪ੍ਰਾਪਤੀ ਵੀ ਆਖ ਸਕਦੇ ਹਾਂ । ਇਸ ਤੋਂ ਬਾਅਦ ਆਤਮਾ ਚੁਰਾਸੀ ਲੱਖ ਜੂਨੀਆਂ ਦੇ ਜਨਮ ਮਰਨ ਦੇ ਚੱਕਰ ਵਿਚੋਂ ਮੁਕਤ ਹੋ ਕੇ ਇਲਾਹੀ ਨੂਰ ਨਾਲ ਰੰਗੀ ਜਾਂਦੀ ਹੈ ।

ਸੱਚਖੰਡ-

               ਖੰਡਾਂ ਬ੍ਰਹਿਮੰਡਾਂ ਤੋਂ ਅੱਗੇ ਦਾ ਸਥਾਨ ਸੱਚਖੰਡ ਦਾ ਹੈ । ਸੱਚਖੰਡ ਪਰਮ ਪਿਤਾ ਪਰਮਾਤਮਾ ਦਾ ਘਰ ਮੰਨਿਆ ਜਾਂਦਾ ਹੈ । ਇੱਥੇ ਪਹੁੰਚ ਕੇ ਇਨਸਾਨ ਦੇ ਜੀਵਨ ਦਾ ਅਸਲੀ ਮਕਸਦ ਪੂਰਾ ਹੁੰਦਾ ਹੈ । ਇਨਸਾਨ ਆਪਣੇ ਕਰਮਾਂ ਅਤੇ ਭਗਤੀ ਦੀ ਕਮਾਈ ਦੇ ਅਨੁਸਾਰ ਜਿਉਂਦੇ ਸਮੇਂ ਅਤੇ ਮਰਨ ਤੋਂ ਬਾਅਦ ਵੀ ਆਤਮਿਕ ਰੂਪ ਵਿੱਚ ਸੱਚਖੰਡ ਪਹੁੰਚ ਸਕਦਾ ਹੈ ।  ਜਿਵੇਂ

ਸਾਧਨਾ ਵਿਚ ਬੈਠੇ ਇਨਸਾਨ ਦੀ ਆਤਮਾ ਜਦੋਂ ਖੰਡਾਂ ਬਰਹਿਮੰਡਾਂ ਦੀ ਸੈਰ ਤੋਂ ਬਾਅਦ ਸੱਚਖੰਡ ਦੇ ਦਰਵਾਜ਼ੇ ਅੱਗੇ ਪਹੁੰਚਦੀ ਹੈ ਤਾਂ ਦਰਵਾਜੇ ਦੇ ਦੋਹਾਂ ਪਾਸੇ ਦੀਵਾਰ ਦੇ ਉਪਰ ਸੰਤਰੀ ਖੜੇ ਹੁੰਦੇ ਹਨ ।ਆਤਮਾ ਆਪਣੀ ਵਾਰੀ ਦਾ ਇੰਤਜ਼ਾਰ ਕਰਦੀ ਹੈ । ਸੰਤਰੀਆਂ ਦੁਆਰਾ ਬਿਗਲ ਵਜਾਉਣ ਤੇ ਦਰਵਾਜ਼ਾ ਖੁੱਲ ਜਾਂਦਾ ਹੈ ਅਤੇ ਆਤਮਾ ਸੱਚਖੰਡ ਦੇ ਅੰਦਰ ਪ੍ਰਵੇਸ਼ ਕਰਦੀ ਹੈ ।ਸੱਚਖੰਡ ਦੇ ਅੰਦਰ ਪਹੁੰਚਣ ਤੇ ਆਤਮਾ ਦੇ ਸੁਆਗਤ ਲਈ ।ਦੇਵੜੇ ਇੱਕ ਪਾਲਕੀ ਲੈ ਕੇ ਆਉਂਦੇ ਹਨ ਜਿਸ ਤੋਂ ਬਿਨਾ ਕੇ ਆਤਮਾ ਨੂੰ ਪੂਰੇ ਸੱਚਖੰਡ ਦੀ ਯਾਤਰਾ ਕਰਵਾਈ ਜਾਂਦੀ ਹੈ । ਕਿਤੋਂ ਵੀ ਨਹੀਂ ਪਾਇਆ ਜਾ ਸਕਦਾ । ਇਸਦਾ ਅਨੁਭਵ ਪੂਰਨ ਮਹਾਂਪੁਰਸ਼ਾਂ ਜੋ ਸੱਚਖੰਡ ਪ੍ਰਾਪਤੀ ਕਰ ਚੁੱਕੇ ਹਨ ਉਹਨਾਂ ਦੇ ਕੋਲੋਂ ਵੀ ਕੀਤਾ ਜਾ ਸਕਦਾ ਹੈ ।

 ਜੋ ਬਰਹਿਮੰਡੇ ਸੋ ਹੀ ਪਿੰਡੇ

ਬਾਬਾ ਭੁਪਿੰਦਰ ਸਿੰਘ ਜੀ ਦੁਆਰਾ ਕੀਤੇ ਆਪਣੇ ਆਤਮਿਕ ਅਨੁਭਵਾਂ ਦੇ ਸਦਕਾ ਹੀ ਇਹ Article ਲਿਖਿਆ ਗਿਆ ਹੈ ।

ਇਸ ਦੇ ਅੰਦਰ ਜੋ ਵੀ ਤਜ਼ਰਬੇ ਅਤੇ ਅਨੁਭਵ ਬਿਆਨ ਕੀਤੇ ਗਏ ਹਨ ਕੋਈ ਵੀ ਇਨਸਾਨ ਸਾਧਨਾ ਕਰਨ ਤੋਂ ਬਾਅਦ ਅਜਿਹੇ ਅਨੁਭਵ ਕਰ ਸਕਦਾ ਹੈ । ਹਰੇਕ ਇਨਸਾਨ ਦੇ ਅਨੁਭਵ ਉਸਦੇ ਕਰਮਾਂ ਅਤੇ ਭਗਤੀ ਦੀ ਕਮਾਈ ਦੇ ਸਦਕਾ ਵੱਖ ਵੱਖਰੇ ਹੋ ਸਕਦੇ ਹਨ।

 

INFORMATION ABOUT ERA (IN PUNJABI) – ਯੁੱਗਾ ਦੀ ਜਾਣਕਾਰੀ

<

p style=”text-align: justify;”> 

Leave a Reply

Your email address will not be published. Required fields are marked *