ਆਦਮੀ ਦੀ ਮੌਤ ਤੋ ਬਆਦ ਆਤਮਾ ਦਾ ਸਫਰ….

ਆਦਮੀ ਦੀ ਮੌਤ ਤੋ ਬਆਦ ਆਤਮਾ ਦਾ ਸਫਰ –

ਇਨਸਾਨ ਦੇ ਅੰਤ ਸਮੇਂ ਵਿਚ ਇਨਸਾਨ ਨੂੰ ਜਿੰਦਗੀ ਦੇ ਬਚਪਨ ਤੋਂ ਲੈਕੇ ਆਖਰੀ ਸਮੇ ਤੱਕ ਜੋ ਸਰੀਰ ਨਾਲ ਜੋ ਘਟਨਾ ਵਾਪਰੀਆਂ ਹੁੰਦੀਆਂ ਹਨ ਉਹ ਅੰਤ ਸਮੇਂ ਯਾਦ ਆਉਂਦੀਆਂ ਹਨ। ਅੰਤ ਸਮੇਂ ਜਦੋਂ ਆਤਮਾ ਅਤੇ ਸਰੀਰ ਦਾ ਆਪਸੀ ਸਬੰਧ ਟੁੱਟਦਾ ਹੈ ਤਾਂ ਉਸ ਸਮੇਂ ਇਕ ਆਵਾਜ਼ ਆਉਂਦੀ ਹੈ ਟੱਕ… ਉਸ ਅਵਾਜ਼ ਤੋਂ ਬਾਅਦ ਸਰੀਰ ਅਤੇ ਆਤਮਾ ਦਾ ਸਬੰਧ ਟੁੱਟ ਜਾਂਦਾ ਹੈ।

ਸਰੀਰ ਦੇ ਜਿਹੜੇ ਚੱਕਰ ਅਪਸੈਟ ਹੁੰਦੇ ਹਨ ਆਤਮਾ ਉਸੇ ਰਸਤੇ ਹੀ ਬਹਾਰ ਨਿਕਲ ਜਾਂਦੀ ਹੈ। ਜਦੋਂ ਆਤਮਾ ਸਰੀਰ ਨਾਲੋਂ ਵੱਖਰੀ ਹੁੰਦੀ ਹੈ ਤਾਂ ਉਹ ਨਸਾਂ ਨੂੰ ਪਾੜ ਕੇ ਬਾਹਰ ਨਿਕਲਦੀ ਹੈ। ਆਤਮਾ ਜਦੋਂ ਸਰੀਰ ਵਿਚੋਂ ਨਿਕਲ ਜਾਂਦੀ ਹੈ ਤਾਂ ਉਹ ਸਰੀਰ ਕੇ ਚਾਰੇ ਪਾਸੇ ਘੁੰਮਦੀ ਰਹਿੰਦੀ ਹੈ। ਜਿਸ ਸਰੀਰ ਨੂੰ ਮਿੱਟੀ ਵਿਚ ਦੱਬਿਆ ਜਾਂਦਾ ਹੈ ਉਸ ਸਰੀਰ ਦੀ ਆਤਮਾ ਸਰੀਰ ਨੂੰ ਛੱਡ ਕੇ ਨਹੀਂ ਜਾਂਦੀ । ਕਈ ਆਤਮਾ ਜਿਥੇ ਉਹਨਾਂ ਦੇ ਸਰੀਰਾਂ ਨੂੰ ਦੱਬਿਆ ਗਿਆ ਸੀ ਹਜ਼ਾਰਾ ਸਾਲਾਂ ਤੋ ਉਹ ਆਤਮਾ ਉਥੇ ਹੀ ਬੈਠੀਆਂ ਹਨ ਉਹ ਉਦੋਂ ਤੱਕ ਨਹੀ ਜਾਂਦੀਆਂ ਜਦੋਂ ਤੱਕ ਉਹਨਾਂ ਨੂੰ ਅਮ੍ਰਿੰਤ ਕੁੰਡ ਵਾਲੇ ਮਹਾਂਪੁਰਸ਼ ਉਸ ਨੂੰ ਲੈਣ ਨਹੀ ਜਾਂਦੇ। ਜਿਹੜੇ ਸਰੀਰਾਂ ਦਾ ਸੰਸਕਾਰ ਕੀਤਾ ਜਾਦਾ ਹੈ ਉਹ ਜਦੋਂ ਤੱਕ ਸੰਸਕਾਰ ਨਹੀ ਹੁੰਦਾ ਉਦੋ ਤੱਕ ਆਤਮਾ ਉਸ ਸਰੀਰ ਦੇ ਨਾਲ ਰਹਿੰਦੀ ਹੈ।ਜਿਸ ਆਦਮੀ ਦਾ ਸੰਸਕਾਰ ਕਰਦੇ ਨੇ। ਉਸ ਸਰੀਰ ਦੇ ਚਾਰੇ ਪਾਸੇ ਚੱਕਰ ਕਟਦੀ ਰਹਿੰਦੀ ਹੈ।ਜਦੋਂ ਉਸ  ਦਾ ਸੰਸਕਾਰ ਕਰਦੇ ਹਾਂ ਤਾਂ ਉਸ ਪਹਿਲਾਂ ਸੰਸਕਾਰ ਵਾਲੀ ਜਗ੍ਹਾ ਦੇ ਨੇੜੇ ਸਰੀਰ ਨੂੰ ਰੱਖ ਦਿੱਤ ਜਾਂਦਾ ਹੈ।

 

ਫਿਰ ਉਸਨੂੰ ਜਿਸ ਨੇ ਉਸ ਸਰੀਰ ਦੇ ਅੰਮ ਦਰਸ਼ਨ ਕਰਨ ਹੁੰਦੇ ਹਨ ਉਹ ਦਰਸ਼ਨ ਕਰਦਾ ਹੈ। ਉਸ ਤੋ ਬਾਅਦ ਵਿੱਚ ਸਰੀਰ ਦੇ ਚਾਰੇ ਪਾਸੇ ਪਾਣੀ ਚੱਕ ਕੇ ਥੋੜਾ ਥੋੜਾਧਰਤੀ ਤੇ ਡੋਲਦੇ ਜਾਂਦੇ ਹਨ ਤੇ ਜਦੋਂ ਉਹ ਸਰੀਰ ਚੱਕਰ ਪੂਰਾ ਹੋ ਜਾਦਾ ਹੈ। ਉਸ ਵੇਲੇ ਪਾਣੀ ਵਾਲੇ ਬਰਤਨ ਨੂੰ ਧਰਤੀ ਤੇ ਸਿਟ ਦੇਦੇ ਹਨ। ਉਸ ਵੇਲ ਉੱਚੀ ਆਵਾਜ਼ ਵਿੱਚ ਰੋਣ ਲੱਗ ਜਾਂਦੇ ਹਨ ।ਉਸ ਵੇਲੇ ਸਰੀਰ ਨੂੰ ਅਗਤ ਭੇਟ ਕੀਤਾ ਜਾਦਾ ਹੈ । ਪਾਣੀ ਵਾਲੀ ਰਸਮ ਨਾਲ ਆਤਮ ਸਰੀਰ ਨੂੰ ਛੱਡ ਕੇ ਦੂਰ ਚਲੇ ਜਾਦੀ ਹੈ।

ਜਦੋਂ ਸੰਸਕਾਰ  ਹੋ ਜਾਂਦਾ ਹੈ ਤਾਂ ਅਸਤੀਆ(ਅਰਥੀਆਂ)  ਉਪਰ ਕੱਚੀ ਲੱਸੀ ਦਾ ਛਿੱਟਾ ਦਿੱਤਾ ਜਾਦਾ ਹੈ ।ਉਸ ਤੋਂ ਬਾਅਦ ਵਿੱਚ ਇੱਕ ਅਸਤੀ ਨੂੰ ਬਹਾਰ ਵਖਰਾ ਰੱਖ ਦਿੱਤਾ ਜਾਂਦਾ ਹੈ। ਉਹ ਇਸ ਲਈ ਕੀਤਾ ਜਾਦਾ ਹੈ, ਕਿ ਉਸ ਦੀ ਆਤਮਾ ਨੂੰ ਕੋਈ ਤੰਤਰਕ ਆਪਣੇ ਵੱਸ ਵਿਚ ਨਾਂ ਕਰ ਸਕੇ । ਅੰਤ ਸਮੇ ਤੋ48 ਘੰਟਿਆ ਤੱਕ ਉਹ ਆਤਮਾ ਉਸ ਘਰ ਵਿੱਚ ਹੀ ਰਹਿੰਦੀ ਹੈ ਜਦੋਂ ਅਸਤੀਆ(ਅਰਥੀਆਂ)  ਨੂੰ ਜਲ (ਪਾਣੀ) ਵਿੱਚ ਪਾਇਆ ਜਾਦੀਆਂ ਹਨ। ਉਸ ਸਮੇਂ ਤੱਕ ਆਤਮਾ ਅਸਤੀਆ ਦੇ ਨਾਲ ਹੁੰਦੀ ਹੈ। ਉਸ ਤੋ ਬਾਅਦ ਆਤਮਾ ਆਪਣੇ ਗੁਰੂ ਕੋਲ ਚਲੀ ਜਾਦੀ ਹੈ। ਇਸ ਤੋ ਅੱਗੇ ਸ਼ੁਰੂ ਹੁੰਦਾ ਹੈ ਆਤਮਾ ਦਾ ਸਫਰ…….

ਜਦੋਂ ਸਰੀਰ ਵਿਚੋਂ ਆਤਮਾ ਬਾਹਰ ਨਿਕਲਦੀ ਹੈ । ਉਸ ਸਮੇਂ ਆਤਮਾ ਆਪਣੇ ਨਾਲ ਸਰੀਰ ਦੇ ਵਰਗਾ ਇਕ ਖਾਖਾ ਨੂੰ ਨਾਲ ਲੈ ਕੇ ਬਾਹਰ ਨਿਕਲਦੀ ਹੈ। ਜਿਸ ਨਾਲ ਉਸ ਦੀ ਪਹਿਚਾਣ ਹੁੰਦੀ ਹੈ। ਜਿਸ ਤਰਾਂ ਦੇ ਸਰੀਰ ਰੂਪ ਵਿਚ ਰਹਿੰਦੇ ਹੋਏ ਜੋ ਗੁਣ ਇਨਸਾਨ ਦੇ ਅੰਦਰ ਹੁੰਦੇ ਹਨ ਉਹ ਵੀ ਨਾਲ ਹੀ ਬਹਾਰ ਜਾਂਦੇ ਹਨ।ਇਸ ਕਾਰਨ ਕਰਕੇ ਹੀ ਭਗਤ ਲੋਕ ਆਤਮਾ ਬਾਰੇ ਦੱਸ ਦਿੰਦੇ ਹਨ । ਇਹ ਆਤਮਾ ਸਰੀਰ ਵਿਚੋ ਨਿਕਲਣ ਤੋਂ ਬਾਅਦ ਜਦੋਂ ਤੱਕ ਉਸ ਆਤਮਾ ਨੂੰ ਅੰਮ੍ਰਿਤ-ਧਾਰਾ ਦੇ ਵਿਚੋ ਅਮ੍ਰਿਤ ਨਹੀਂ ਦਿੱਤਾ ਜਾਂਦਾ ਉਦੋ ਤੱਕ ਉਹ ਆਤਮਾ ਬਹਿਮੰਡ ਵਿਚ ਭਟਕਦੀ ਰਹਿੰਦੀ ਹੈ। ਕਈ ਆਤਮਾ ਲੱਖਾਂ ਸਾਲ ਬਹਿਰਮੰਡ ਵਿਚ ਘੰਮਦੀਆ ਰਹਿਣਦੀਆ ਹਨ। ਜਦੋਂ ਆਤਮਾ ਨੂੰ ਅਮ੍ਰਿਤ ਦਿੱਤਾ ਜਾਂਦਾ ਹੈ।

 

ਉਸ ਸਮੇਂ ਜੋ ਆਤਮਾ ਆਪਣੇ ਸਰੀਰ ਵਿਚੋਂ ਸਰੀਰ ਦੀ ਪਹਿਚਾਣ ਅਤੇ ਗੁਣ ਲੈ ਕੇ ਨਿਕਲੀ ਸੀ । ਉਹ ਖਤਮ ਹੋ ਜਾਂਦੇ ਹਨ ।ਉਸ ਤੋ ਬਾਅਦ ਜੋਤ ਰਹਿ ਜਾਂਦੀ ਹੈ ਜੋ ਸੂਖਮ ਸੱਚ ਖੰਡ ਦੇ ਗੇਟ ਅੱਗੇ ਪਹੁੰਚ ਜਾਂਦੀ ਹੈ। ਆਦਮੀ ਦੀ ਮੌਤ

<

p style=”text-align: justify;”>ਜੋ ਆਤਮਾ ਸੱਚ ਖੰਡ ਦੇ ਅੰਦਰ ਜਾਣ ਦੇ ਕਾਬਲ ਹਨ ਉਹਨਾ ਵਾਸਤੇ ਸੱਚਖੰਡ ਦਾ ਦਰਵਾਜਾ ਖੁੱਲ ਜਾਂਦਾ ਹੈ ਜੋ ਸੱਚਖੰਡ ਦੇ ਅੰਦਰ ਜਾਣ ਦੇ ਯੋਗ ਨਹੀ ਹਨ ਉਹਨਾਂ ਨੂੰ ਧਰਮਰਾਜ ਦੀ ਕਚਿਹਰੀ ਵਿੱਚ ਭੇਜਿਆ ਜਾਂਦਾ ਹੈ।ਜੋ ਰੂਹਾ ਕਚਿਹਰੀ ਵਿੱਚ ਚਲੀਆਂ ਜਾਂਦੀਆਂ ਹਨ ਉਹਨਾਂ ਨੂੰ 84 ਲੱਖ ਜੁਨੀਆ ਵਿਚ ਭੇਜਿਆ ਜਾਦਾ ਹੈ। ਜੋ ਸੱਚਖੰਡ ਦੇ ਅੰਦਰ ਪਰਵੇਸ਼ ਕਰ ਜਾਦੀਆ ਹਨ ਉਹ ਮੁਕਤੀ ਪ੍ਰਾਪਤ ਕਰ ਲੈਂਦੀਆਂ ਹਨ। ਉਹਨਾਂ ਦਾ ਜਨਮ ਮਰਨ ਖ਼ਤਮ ਹੋ ਜਾਂਦਾ ਹੈ। ਉਹ ਪ੍ਰਮਾਤਮਾ ਦੀ ਆਗਿਆ ਅਨੁਸਾਰ ਕੁਦਰਤ ਦਾ ਕੰਮ ਕਰਦੀਆ ਹਨ। ਗ੍ਰਹਿਆ ਦੇ ਦੇਖ ਭਾਲ ਕਰਨਾ। ਅਤੇ ਉਹ ਕੁਦਰਤ ਦੇ ਹਰ ਕੰਮ ਵਿੱਚ ਯੋਗਦਾਨ ਪਾਉਂਦੀਆਂ ਹਨ । ਉਹ ਸਮੇ ਸਮੇ ਤੇ ਧਰਤੀ ਤੇ ਅਵਤਾਰ ਲੈ ਕੇ ਵੀ ਆਉਂਦੀਆ ਹਨ।

Leave a Reply

Your email address will not be published. Required fields are marked *